ਕੋਰੋਨਾ: ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਪੁਲਿਸ ਨੇ ਕੀਤੇ ਲੋਕਾਂ ਨੂੰ ਜ਼ੁਰਮਾਨੇ - ਮਿਸ਼ਨ ਫ਼ਤਿਹ
ਫਾਜ਼ਿਲਕਾ: ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੌਕਡਾਊਨ ਲਗਾਇਆ ਗਿਆ ਹੈ, ਉਥੇ ਹੀ ਪੰਜਾਬ ਸਰਕਾਰ ਵਲੋਂ 'ਮਿਸ਼ਨ ਫ਼ਤਿਹ' ਦੇ ਤਹਿਤ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਕੁੱਝ ਲੋਕ ਅਜਿਹੇ ਵੀ ਹਨ ਜੋ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸੇ ਦਰਮਿਆਨ ਫਾਜ਼ਿਲਕਾ ਪੁਲਿਸ ਨੇ ਇਨ੍ਹਾਂ ਲੋਕਾਂ 'ਤੇ ਸ਼ਕੰਜਾ ਕਸਨਾ ਸ਼ੁਰੂ ਕਰ ਦਿੱਤਾ ਹੈ ਤੇ ਜੋ ਲੋਕ ਸੜਕਾਂ 'ਤੇ ਬਿਨ੍ਹਾਂ ਮਾਸਕ ਦੇ ਘੁੰਮ ਰਹੇ ਹਨ ਉਨ੍ਹਾਂ ਦੇ ਪੁਲਿਸ ਚਲਾਨ ਵੀ ਕੱਟ ਰਹੀ ਹੈ।