ਪੰਜਾਬ

punjab

By

Published : Jan 21, 2022, 12:57 PM IST

ETV Bharat / videos

ਪੁਲਿਸ ਨੇ 400 ਕਿੱਲੋ ਭੁੱਕੀ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ: ਨਸ਼ਿਆਂ ਦੇ ਖਿਲਾਫ਼ ਛੇੜੀ ਗਈ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਲਗਾਤਾਰ ਹੀ ਨਾਕੇਬੰਦੀ ਕਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਥਾਣਾ ਗੁਰਾਇਆ ਦੀ ਪੁਲਿਸ ਨੇ ਕਰੀਬ 400 ਕਿੱਲੋ ਡੋਡੇ ਭੁੱਕੀ ਸਮੇਤ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਫਿਲੌਰ ਡੀ.ਐੱਸ.ਪੀ ਹਰਲੀਨ ਸਿੰਘ ਨੇ ਦੱਸਿਆ ਹੈ ਕਿ ਥਾਣਾ ਗੁਰਾਇਆ ਦੇ ਐਸ.ਐਚ.ਓ ਮਨਜੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਸਟੈਲਾ ਹੋਟਲ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਜਲੰਧਰ ਲੁਧਿਆਣਾ ਹਾਈਵੇ 'ਤੇ ਨਾਕਾਬੰਦੀ ਕਰ ਲੁਧਿਆਣਾ ਵੱਲੋਂ ਜਾ ਰਹੇ ਟਰੱਕ JK13G1096 ਨੂੰ ਰੋਕਿਆ। ਜਦੋਂ ਉਸ ਟਰੱਕ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਤਲਾਸ਼ੀ ਦੌਰਾਨ ਟਰੱਕ ਵਿੱਚੋਂ ਸੇਬਾਂ ਦੀਆਂ ਪੇਟੀਆਂ ਤੋਂ ਨੀਚੇ ਛੁਪਾ ਕੇ 16 ਬੋਰੀਆਂ ਰੱਖੀਆਂ ਹੋਈਆਂ ਸਨ, ਜਦੋਂ ਬੋਰੀਆਂ ਦੀ ਚੈੱਕ ਕੀਤੀ ਗਈ ਤਾਂ ਉਸ ਵਿੱਚੋਂ ਡੋਡੇ ਭੁੱਕੀ ਬਰਾਮਦ ਹੋਈ।

ABOUT THE AUTHOR

...view details