ਜਾਣੋ ਕਿਹੜੇ ਪਿੰਡ ਵਾਸਿਆਂ ਨੇ ਚੁੱਕਿਆ ਕਾਂਗਰਸ ਖਿਲਾਫ ਝੰਡਾ ?
ਸਰਕਾਰ ਦੀਆਂ ਨੀਤਿਆਂ ਅਤੇ ਕਾਰਗੁਜ਼ਾਰੀ ਤੋਂ ਪਰੇਸ਼ਾਨ ਪਿੰਡ ਵਾਸੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਨੂੰ ਮਜ਼ਬੂਰ ਹੋ ਗਏ ਹਨ। ਦਰਅਸਲ ਮਾਮਲਾ ਹੈ, ਮਲੇਰਕੋਟਲਾ ਦੇ ਨੇੜਲੇ ਪਿੰਡ ਰੁੜਕੇ 'ਚ ਚੱਲ ਰਹੇ ਸੜਕ ਦੇ ਕੰਮ ਦਾ। ਜਿਥੇ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਸੜਕ ਬਨਾਉਣ ਲਈ ਜੋ ਮਟੀਰੀਅਲ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਬੇਹਦ ਘਟਿਆ ਕੁਆਲਟੀ ਦਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਨਵੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਸੜਕ ਸਹੀਂ ਢੰਗ ਨਾਲ ਨਾ ਬਣੀ ਤਾਂ ਉਹ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ।