ਕੁੱਤੇ ਨੂੰ ਮਾਰਨ ਵਾਲੇ ਖਿਲਾਫ ਲੋਕਾਂ ਨੇ ਕੀਤਾ ਧਰਨਾ ਪ੍ਰਦਰਸ਼ਨ
ਜਲੰਧਰ: ਸਤਨਾਮ ਨਗਰ ਵਿਚ ਬੀਤੇ ਦਿਨ ਇੱਕ ਵਿਅਕਤੀ ਦੁਆਰਾ ਬੇਜ਼ੁਬਾਨ ਕੁੱਤੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਸ ਮਾਮਲੇ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀਪਲ ਫਾਰ ਐਨੀਮਲ ਦੇ ਵਰਕਰਾਂ ਨੇ ਸਥਾਨਕ ਲੋਕਾਂ ਮਿਲ ਕੇ ਪੁਲਿਸ ਦਾ ਘਿਰਾਓ ਕੀਤਾ ਗਿਆ। ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕੁੱਤੇ ਨੂੰ ਮਾਰਨ ਵਾਲੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਜਾਂਚ ਚਲ ਰਹੀ ਹੈ।