ਪਠਾਨਕੋਟ 'ਚ ਚੀਨ ਖ਼ਿਲਾਫ਼ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪਠਾਨਕੋਟ: ਚੀਨ ਵੱਲੋਂ ਕੀਤੀ ਗਈ ਕਾਇਰਾਨਾ ਹਰਕਤ ਦੇ ਬਾਅਦ ਜਿੱਥੇ ਕਿ ਦੇਸ਼ ਨੂੰ ਆਪਣੇ ਸੂਰਬੀਰਾਂ ਦੀ ਸ਼ਹਾਦਤ 'ਤੇ ਮਾਣ ਹੈ। ਉੱਥੇ ਹੀ ਚੀਨ ਵੱਲੋਂ ਕੀਤੀ ਇਸ ਕਾਰਵਾਈ ਉੱਤੇ ਦੇਸ਼ ਦੇ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪਠਾਨਕੋਟ 'ਚ ਵੱਖ-ਵੱਖ ਥਾਵਾਂ 'ਤੇ ਕਈ ਲੋਕ ਸੜਕਾਂ ਤੇ ਉੱਤਰ ਆਏ। ਜਿੱਥੇ ਇੱਕ ਪਾਸੇ ਕੁਝ ਲੋਕਾਂ ਨੇ ਚੀਨ ਦਾ ਪੁਤਲਾ ਫੂਕਿਆ, ਉਥੇ ਹੀ ਦੂਜੇ ਪਾਸੇ ਸੜਕਾਂ 'ਤੇ ਉਤਰੇ ਲੋਕਾਂ ਨੇ ਚੀਨ ਦੇ ਸਮਾਨ ਦਾ ਬਹਿਸ਼ਕਾਰ ਕਰਦੇ ਹੋਏ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਚੀਨ ਦਾ ਸਾਮਾਨ ਨਹੀਂ ਖਰੀਦਣਗੇ।