ਚੰਡੀਗੜ੍ਹ ਦੇ ਲੋਕਾਂ ਨੇ ਕੀਤਾ ਟਰੈਕਟਰ ਮਾਰਚ ਦਾ ਸਮਰਥਨ - Chandigarh support Tractor March
ਚੰਡੀਗੜ੍ਹ: 26 ਜਨਵਰੀ ਮੌਕੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਮਾਰਚ ਐਲਾਨਿਆ ਗਿਆ ਹੈ ਜਿਸ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ। ਜੋ ਲੋਕ ਦਿੱਲੀ ਨਹੀਂ ਜਾ ਸਕਦੇ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਉਹ ਦਿੱਲੀ ਨਹੀਂ ਜਾ ਸਕੇ ਪਰ ਦਿੱਲੀ ਬੈਠੇ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਨ। ਲੋਕਾਂ ਨੇ ਉਮੀਦ ਕੀਤੀ ਕਿ ਸਰਕਾਰ ਹੁਣ ਜ਼ਰੂਰ ਕੋਈ ਅਹਿਮ ਕਦਮ ਚੁੱਕੇਗੀ ਅਤੇ ਤਿੰਨ ਖੇਤੀ ਕਾਨੂੰਨ ਰੱਦ ਜ਼ਰੂਰ ਹੋਣਗੇ।