ਪਠਾਨਕੋਟ ਪੁਲਿਸ ਨੇ ਨਜਾਇਜ਼ ਪਟਾਖੇ ਕੀਤੇ ਬਰਾਮਦ - ਪੁਲਿਸ ਵੱਲੋਂ ਨਜਾਇਜ 20 ਪੇਟਿਆਂ ਪਟਾਖੇ
ਪਠਾਨਕੋਟ: ਦਿਵਾਲੀ ਦੇ ਤਿਉਹਾਰ ਨਾਲ ਕਈ ਨਜਾਇਜ਼ ਕੰਮ ਵੀ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਗ਼ਲਤ ਕੰਮ ਕਰਨ ਵਾਲਿਆਂ 'ਤੇ ਨਕੇਲ ਪਾਉਣ ਲਈ ਪੁਲਿਸ ਵੱਲੋਂ ਕੋਸ਼ਿਸ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ ਨਜਾਇਜ਼ 20 ਪੇਟੀਆਂ ਪਟਾਖੇ ਦੀਆਂ ਤੇ ਚਾਈਨਾ ਡੋਰ ਵੀ ਬਰਾਮਦ ਕੀਤੀ। ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤੀ ਖ਼ਿਲਾਫ ਏਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।