ਲੋਹੜੀ ਮੌਕੇ ਰੰਜਿਸ਼ ਨੂੰ ਲੈ ਕੇ ਅੰਮ੍ਰਿਤਸਰ 'ਚ ਚੱਲੀ ਗੋਲੀ, ਇੱਕ ਦੀ ਮੌਤ
ਅੰਮ੍ਰਿਤਸਰ: ਸ਼ਹੀਦ ਉਧਮ ਸਿੰਘ ਨਗਰ ਵਿੱਚ ਲੋਹੜੀ ਦੀ ਸ਼ਾਮ ਨੂੰ ਝਗੜੇ ਵਿੱਚ ਗੁਆਂਢੀਆਂ ਨੇ ਗੋਲੀ ਮਾਰ ਕੇ ਇੱਕ 30 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਜਗਦੀਸ਼ ਸਿੰਘ ਮਾੜੀ ਮੇਘਾ ਵਾਰਡ ਨੰਬਰ 37 ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਸੀ ਅਤੇ ਐਸਜੀਪੀਸੀ 'ਚ ਅਖੰਡ ਪਾਠ ਕਰਵਾਉਣ ਵਾਲੀ ਕਮੇਟੀ ਦਾ ਇੰਚਾਰਜ ਰਹਿ ਚੁੱਕਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਥਿਤ ਦੋਸ਼ੀਆਂ ਖਿਲਾਫ 302 ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।