'ਆਓ ਮਿਲ ਕੇ ਕੋਵਿਡ-19 ਨੂੰ ਹਰਾਈਏ' ਮੁਹਿੰਮ ਤਹਿਤ ਕਰਵਾਇਆ ਸਹੁੰ ਚੁੱਕ ਸਮਾਗਮ - ਕੋਵਿਡ-19
ਸ੍ਰੀ ਫ਼ਤਿਹਗੜ੍ਹ ਸਾਹਿਬ: ਮਿਸ਼ਨ ਫਤਿਹ ਤਹਿਤ 'ਆਓ ਮਿਲ ਕੇ ਕੋਵਿਡ-19 ਨੂੰ ਹਰਾਈਏ' ਮੁਹਿੰਮ ਦੀ ਸ਼ੁਰੂਆਤ ਹੋਈ ਹੈ। ਇਸ ਸਬੰਧੀ ਰਾਣਾ ਹਸਪਤਾਲ ਵੱਲੋਂ ਸਰਹਿੰਦ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਸਪਤਾਲ ਦੇ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਸਣੇ ਸਕੂਲੀ ਬੱਚਿਆਂ ਨੇ ਇਸ ਸਮਾਗਮ 'ਚ ਹਿੱਸਾ ਲਿਆ। ਇਸ ਬਾਰੇ ਦੱਸਦੇ ਹੋਏ ਡਾ. ਦੀਪਿਕਾ ਸੂਰੀ ਨੇ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਟੀਚਾ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜ ਕੇ ਇਸ ਤੋਂ ਬਚਾਅ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਮਾਜ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ 2 ਦਿਨ ਦੇ ਅੰਦਰ ਹੀ ਤਕਰੀਬਨ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਭਾਗ ਲਿਆ।