ਪੰਜਾਬ ਦੇ ਵਿੱਚ ਪਸ਼ੂਆਂ ਦੀ ਗਿਣਤੀ ਸ਼ੁਰੁ , ਲਗਾਇਆ ਜਾ ਰਿਹਾ ਹੈ ਟੇਗ - ਸੂਬਾ ਸਰਕਾਰ
ਬਠਿੰਡਾ: ਪੰਜਾਬ 'ਚ ਗਊ ਵੰਸ਼ ਦੀ ਗਿਣਤੀ 'ਚ ਲਗਾਤਾਰ ਕਮੀ ਆ ਰਹੀ ਹੈ ਜਿਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸੂਬੇ ਅੰਦਰ ਜਿੰਨ੍ਹੇ ਵੀ ਪਸ਼ੂ ਹਨ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਰ ਪਸ਼ੂ 'ਤੇ ਟੈਗ ਵੀ ਲਗਾਇਆ ਜਾਵੇਗਾ ਤੇ ਜਿਸਨੂੰ ਉਤਾਰਿਆ ਨਹੀਂ ਜਾ ਸਕਦਾ। ਗਊਸ਼ਾਲਾ ਦੇ ਪ੍ਰਬੰਧਕਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਲੋਕਾਂ ਨੂੰ ਸ਼ੱਕ ਰਹਿੰਦਾ ਸੀ ਕਿ ਗਉਸ਼ਾਲਾ ਵਾਲੇ ਪਹਿਲਾਂ ਗਾਂ ਨੂੰ ਫੜ ਲੈਂਦੇ ਹਨ ਤੇ ਬਾਅਦ 'ਚ ਉਸਨੂੰ ਸੜਕ 'ਤੇ ਛੜ ਦਿੰਦੇ ਹਨ।ਹੁਣ ਇਸ ਨਾਲ ਲੋਕਾਂ ਦੀਆਂ ਸੰਕਾਂਵਾਂ ਦੂਰ ਹੋਣਗੀਆਂ।