ਬੇਨਤੀਜਾ ਰਹੀ ਡੀਸੀ ਤੇ ਡੇਰਾ ਸਮਰਥਕਾਂ ਵਿਚਕਾਰ ਗੱਲਬਾਤ - nabha jail
ਫ਼ਰੀਦਕੋਟ: ਨਾਭਾ ਜੇਲ੍ਹ 'ਚ ਬੀਤੇ ਦਿਨ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਬਿੱਟੂ ਦਾ ਸਸਕਾਰ ਨਹੀਂ ਕਰਨਗੇ। ਇਸੇ ਲਈ ਐਤਵਾਰ ਨੂੰ ਡੇਰਾ ਸਮਰਥਕਾਂ ਨਾਲ ਗੱਲਬਾਤ ਕਰਨ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਕੋਟਕਪੂਰਾ ਦੇ ਡੇਰਾ ਸੱਚਾ ਸੌਦਾ ਪੁੱਜੇ ਅਤੇ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਅਤੇ ਡੇਰੇ ਦੇ ਸਮਰਥਕਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ ਇੱਕ ਘੰਟਾ ਚੱਲੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਡੇਰਾ ਸਮਰਥਕ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ ਅਤੇ ਸੋਮਵਾਰ ਨੂੰ ਮੁੜ੍ਹ ਇਸ ਮੁੱਦੇ 'ਤੇ ਮੀਟਿੰਗ ਹੋਵੇਗੀ।