ਸ੍ਰੀ ਮੁਕਤਸਰ ਸਾਹਿਬ ’ਚ ਭਾਰਤ ਬੰਦ ਦਾ ਨਹੀਂ ਦਿਖਿਆ ਅਸਰ - ਜੀਐੱਸਟੀ
ਸ੍ਰੀ ਮੁਕਤਸਰ ਸਾਹਿਬ: ਜੀਐੱਸਟੀ ਨੂੰ ਲੈ ਕੇ ਭਾਰਤ ਬੰਦ ਦਾ ਦਿੱਤਾ ਗਿਆ ਸੀ। ਭਾਰਤ ਬੰਦ ਨੂੰ ਲੈ ਕੇ ਵੱਖ-ਵੱਖ ਸੰਗਠਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਸਾਰੇ ਵਪਾਰਕ ਅਦਾਰੇ 26 ਫਰਵਰੀ ਨੂੰ ਬੰਦ ਰਹਿਣਗੇ ਪਰ ਸ੍ਰੀ ਮੁਕਤਸਰ ਸਾਹਿਬ ਵਿੱਚ ਇਸ ਦਾ ਕੋਈ ਅਸਰ ਦੇਖਣ ਨੂੰ ਮਿਲਿਆ, ਸ਼ਹਿਰ ’ਚ ਸਾਰੇ ਅਦਾਰੇ ਖੁੱਲ੍ਹੇ ਨਜ਼ਰ ਆਏ। ਕਰਿਆਨਾ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਹੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੇ ਨਾਲ ਸ਼ਹਿਰ ਵਿੱਚ ਅਵਾਜਾਈ ਵੀ ਪਹਿਲਾਂ ਵਾਂਗ ਹੀ ਬਹਾਲ ਹੈ।