ਇਨਸਾਨੀਅਤ ਸ਼ਰਮਸਾਰ: ਗਲੀ ’ਚ ਤਰਸਯੋਗ ਹਾਲਤ ’ਚ ਮਿਲੀ ਨਵਜਾਤ ਬੱਚੀ
ਬਠਿੰਡਾ: ਜ਼ਿਲ੍ਹੇ ਦੀ ਧੋਬੀਆਣਾ ਬਸਤੀ ’ਚ ਉਸ ਸਮੇਂ ਹਲਚਲ ਮਚ ਗਈ ਜਦੋਂ ਕੁਝ ਘੰਟਿਆ ਦੀ ਬੱਚੀ ਮਿਲੀ। ਬੱਚੀ ਦੀ ਹਾਲਤ ਇੰਨੀ ਜਿਆਦਾ ਤਰਸਯੋਗ ਸੀ ਕਿ ਉਸਦੇ ਸਰੀਰ ’ਤੇ ਕਪੜੇ ਵੀ ਨਹੀਂ ਸੀ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗਲੀ ’ਚ ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਛੱਡ ਕੇ ਚਲਾਇਆ ਗਿਆ, ਜਦੋਂ ਉਨ੍ਹਾਂ ਨੇ ਬੱਚੀ ਨੂੰ ਵੇਖਿਆ ਤਾਂ ਉਸ ਸਮੇਂ ਬੱਚੀ ਕੋਲ ਅਵਾਰਾ ਕੁੱਤੇ ਘੁੰਮ ਰਹੇ ਸੀ। ਸਮਾਜ ਸੇਵੀ ਸੰਸਥਾਂ ਦੇ ਸਹਿਯੋਗੀ ਅਤੇ ਲੋਕਾਂ ਨੇ ਬੱਚੀ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਜਿੱਥੇ ਬੱਚੀ ਨੂੰ ਆਈਸੀਯੂ ਵਾਰਡ ’ਚ ਸ਼ਿਫਟ ਕੀਤਾ ਗਿਆ ਹੈ। ਫਿਲਹਾਲ ਬੱਚੀ ਦਾ ਇਲਾਜ ਸਰਕਾਰੀ ਹਸਪਤਾਲ ਚ ਚੱਲ ਰਿਹਾ ਹੈ ਅਤੇ ਸਮਾਜ ਸੇਵੀ ਸੰਸਥਾਂ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ।