ਨਾਮਧਾਰੀ ਸੰਗਤ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਜਲੰਧਰ: ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ੇ ’ਤੇ ਨਾਮਧਾਰੀ ਸੰਗਤ ਵੱਲੋਂ ਖੇਤੀ ਕਾਨੂੰਨਾਂ ਅਤੇ ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਾਬਾ ਅਜੇ ਸਿੰਘ ਨਾਗੀ ਨੇ ਕਿਹਾ ਕਿ ਸਰਕਾਰ ਦਿਨ-ਪ੍ਰਤੀ-ਦਿਨ ਮਹਿੰਗਾਈ ਕਰ ਰਹੀ ਹੈ ਅਤੇ ਬੀਤੀ ਦਿਨੀਂ ਹੀ ਡੀਜ਼ਲ-ਪੈਟਰੋਲ ਤੇ ਸਿਲੰਡਰ ਦੇ ਭਾਅ ਵੀ ਵਧ ਚੁੱਕੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਜੇਬ ’ਤੇ ਬੋਝ ਹੋਰ ਵਧ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਜੋ ਖੇਤੀ ਕਾਨੂੰਨ ਕਾਨੂੰਨ ਪਾਸ ਕੀਤੇ ਹਨ ਇਸ ਨਾਲ ਮਹਿੰਗਾਈ ਹੋਰ ਵਧੇਗੀ ਇਹਨਾਂ ਨੂੰ ਰੱਦ ਕਰਨ ਦੇਣਾ ਚਾਹੀਦਾ ਹੈ।