ਨਕੋਦਰ ਤਹਿਸੀਲ ਕੰਪਲੈਕਸ ਦੇ ਬਾਹਰੋਂ ਮੋਟਰਸਾਈਕਲ ਚੋਰੀ - ਮੋਟਰਸਾਈਕਲ ਚੋਰੀ
ਜਲੰਧਰ: ਕਸਬਾ ਨਕੋਦਰ ਦੀ ਤਹਿਸੀਲ ਕੰਪਲੈਕਸ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਇਹ ਮੋਟਰਸਾਈਕਲ ਇੱਕ ਬਜ਼ੁਰਗ ਵਿਅਕਤੀ ਦਾ ਸੀ, ਜੋ ਇਥੇ ਕੰਪਲੈਕਸ ਵਿੱਚ ਕਿਸੇ ਕੰਮ ਆਇਆ ਸੀ। ਚੋਰੀ ਬਾਰੇ ਜਾਣਕਾਰੀ ਦਿੰਦਿਆਂ ਬਜ਼ੁਰਗ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਇਥੇ ਤਹਿਸੀਲ ਵਿਖੇ ਆਪਣੇ ਕਿਸੇ ਕੰਮ ਨੂੰ ਕਰਵਾਉਣ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਤਹਿਸੀਲ ਕੰਪਲੈਕਸ ਦੇ ਬਾਹਰ ਖੜਾ ਕੀਤਾ ਸੀ, ਪਰ ਜਦੋਂ ਕੁਝ ਸਮੇਂ ਬਾਅਦ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਉਸ ਨੇ ਆਪਣੇ ਮੋਟਰਸਾਈਕਲ ਦਾ ਨੰਬਰ ਹੀਰੋ ਹਾਂਡਾ PB08BZ5074 ਦੱਸਿਆ। ਹਰਭਜਨ ਸਿੰਘ ਨੇ ਕਿਹਾ ਕਿ ਚੋਰੀ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।