ਅੰਮ੍ਰਿਤਸਰ ਵਿੱਚ ਰਾਸ਼ਨ ਦੀ ਵੰਡ ਨੂੰ ਲੈ ਕੇ ਇੱਕਠੀ ਹੋਈ ਭੀੜ
ਅੰਮ੍ਰਿਤਸਰ: ਯਾਸੀਨ ਰੋਡ 'ਤੇ ਇੱਕ ਗਿਰਜਾ ਘਰ ਵਿੱਚ ਉਸ ਵੇਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਥੇ ਸਰਕਾਰ ਰਾਸ਼ਨ ਵੰਡ ਰਹੀ ਹੈ। ਰਾਸ਼ਨ ਵੰਡਣ ਆਏ ਇਲਾਕੇ ਦੇ ਕੌਂਸਲਰ ਪਰਦੀਪ ਸ਼ਰਮਾ ਤੇ ਸਰਕਾਰੀ ਅਧਿਕਾਰੀਆਂ ਨਾਲ ਲੋਕ ਲੜਨ ਲੱਗ ਪਏ। ਇਸ ਮੌਕੇ ਪੁਲਿਸ ਵੀ ਪਹੁੰਚ ਗਈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਰਾਸ਼ਨ ਨਹੀਂ ਹੈ ਤੇ ਘਰ ਦੇ ਜੀਅ ਭੁੱਖ ਨਾਲ ਮਰ ਰਹੇ ਹਨ। ਕਰਫ਼ਿਊ ਲੱਗਾ ਹੋਣ ਕਰਕੇ ਉਹ ਮਜਦੂਰੀ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਹੁਣ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਹੈ।