ਲਾਕਡਾਊਨ ਕਰਕੇ ਸੜਕਾਂ ਤੋਂ ਗਾਇਬ ਮਿੰਨੀ ਬੱਸਾਂ, ਲੋਕ ਹੋ ਰਹੇ ਹਨ ਪਰੇਸ਼ਾਨ - ਜਲੰਧਰ
ਜਲੰਧਰ:ਪਿਛਲੇ ਕਰੀਬ ਡੇਢ ਸਾਲ ਤੋਂ ਕੋਰੋਨਾ ਕਰਕੇ ਪਿੰਡਾਂ ਵਿਚ ਮਿੰਨੀ ਬੱਸਾਂ ਨਾ ਜਾਣ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇੱਕ ਦਿਨ ਵਿੱਚ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚ ਮਿੰਨੀ ਬੱਸਾਂ ਦੇ ਦਸ-ਦਸ ਗੇੜੇ ਲੱਗਦੇ ਸੀ।ਉੱਥੇ ਹੁਣ ਇੱਕ ਵਾਰ ਵੀ ਮਿੰਨੀ ਬੱਸ ਪਿੰਡਾਂ ਵਿੱਚ ਨਹੀਂ ਆਉਂਦੀ।ਇਸ ਨਾਲ ਪਿੰਡ ਦੇ ਆਮ ਲੋਕ ਖ਼ਾਸਕਰ ਮਹਿਲਾਵਾਂ ਨੂੰ ਸ਼ਹਿਰ ਵਿਚ ਬਾਜ਼ਾਰ ਅਤੇ ਹੋਰ ਕੰਮਾਂ ਲਈ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਹਿਲਾਵਾਂ ਦਾ ਕਹਿਣਾ ਹੈ ਕਿ ਮਿੰਨੀ ਬੱਸਾਂ ਦੇ ਬੰਦ ਹੋਣ ਕਰਕੇ ਆਉਣ-ਜਾਣ ਵਿਚ ਮੁਸ਼ਕਿਲ ਹੁੰਦੀ ਹੈ।ਬੱਸ ਚਾਲਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਸਾਡਾ ਰੁਜ਼ਗਾਰ ਖਤਮ ਹੋ ਗਿਆ ਹੈ।