ਮਾਸਟਰ ਮੋਹਨ ਲਾਲ ਨੇ ਲੁਧਿਆਣਾ ਬੰਬ ਧਮਾਕੇ ਦੀ ਨਿੰਦਾ ਕੀਤੀ
ਅੰਮ੍ਰਿਤਸਰ:ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਅੰਮ੍ਰਿਤਸਰ ਪੁੱਜੇ। ਭਾਜਪਾ ਦੇ ਸੀਨੀਅਰ ਆਗੂ (Senior BJP leader) ਮਾਸਟਰ ਮੋਹਨ ਲਾਲ (Master Mohan Lal) ਲੁਧਿਆਣਾ ਬੰਬ ਬਲਾਸਟ ਦੀ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਨੂੰ ਸਹਿਮ ਦੇ ਮਾਹੌਲ ਚ ਧੱਕਣ ਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ (Demand of Blast probe) ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿਹਾ ਕਿ 2022 ਦੀਆਂ ਚੋਣਾਂ ਵਿਚ ਮੈਨੂੰ ਪਾਰਟੀ ਨੇ ਟਿਕਟ ਨਹੀਂ ਦੇਣੀ ਪਰ ਉਹ ਪਾਰਟੀ ਨਹੀਂ ਛੱਡਣਗੇ (Will not leave BJP), ਕਿਉਂਕਿ ਉਹ ਆਪਣੀ ਮਾਂ ਨਾਲ ਗੱਦਾਰੀ ਨਹੀਂ ਕਰ ਸਕਦੇ। ਲੁਧਿਆਣਾ ਬਲਾਸਟ ਵਿਚ ਮਰੇ ਲੋਕਾਂ ਲਈ ਦੁਖ ਪ੍ਰਗਟਾਇਆ। ਇਸੇ ਤਰ੍ਹਾਂ ਹੀ ਗੁਰਦੁਆਰੇ ਮੰਦਰਾਂ ’ਚ ਬੇਅਦਬੀ ਅਤੇ ਬਲਾਸਟ ਸ਼ੁਰੂ ਹੋ ਚੁੱਕੇ ਹਨ ਜੋ 1980 ਵਿੱਚ ਹੁੰਦੇ ਸੀ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਮਾਰਨਾ ਨਹੀਂ ਸੀ ਚਾਹੀਦਾ ਉਸ ਦੇ ਮਰਨ ਨਾਲ ਸਾਰੇ ਸਬੂਤ ਮਿਟ ਗਏ ਹਨ ਤੇ ਜੇਕਰ ਉਹ ਆਦਮੀ ਜਿਉਂਦਾ ਹੁੰਦਾ ਤਾਂ ਅਸੀਂ ਸਬੂਤਾਂ ਦੇ ਆਧਾਰ ’ਤੇ ਉਨ੍ਹਾਂ ਤਾਕਤਾਂ ਤਕ ਪਹੁੰਚ ਸਕਦੀ ਸੀ।