ਮਾਨਸਾ 'ਚ ਸਾਲ ਦੇ ਅੰਤ ਤੱਕ 358 ਕਿੱਲੋਮੀਟਰ ਸੜਕਾਂ ਹੋਣਗੀਆਂ ਪੂਰੀਆਂ
ਮਾਨਸਾ: ਜ਼ਿਲ੍ਹੇ 'ਚ ਇਸ ਸਾਲ ਦੇ ਅੰਤ ਤੱਕ 358 ਕਿੱਲੋਮੀਟਰ ਲੰਬਾਈ ਵਾਲੇ ਵੱਖ-ਵੱਖ ਪਿੰਡਾਂ ਨੂੰ ਜੋੜਦੀਆਂ 35 ਸੜਕਾਂ ਦਾ ਨਿਰਮਾਣ ਕਾਰਜ ਪੂਰਾ ਹੋਵੇਗਾ। ਜਿਸਦੇ ਲਈ ਪੇਂਡੂ ਵਿਕਾਸ ਵਿਭਾਗ ਵੱਲੋਂ ਫੰਡ ਜਾਰੀ ਕਰ ਦਿੱਤੇ ਗਏ ਹਨ ਚੰਗੀਆਂ ਸੜਕਾਂ ਬਣਨ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀ ਸੁਵਿਧਾ ਹੋਵੇਗੀ ਤੇ ਜ਼ਿਲ੍ਹਾ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ਛੂਹੇਗਾ। ਲੋਕਾਂ ਦਾ ਕਹਿਣਾ ਕਿ ਉਨ੍ਹਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਸੀ ਜਿਸ ਕਾਰਨ ਉਨ੍ਹਾਂ ਨੂੰ ਦੂਸਰੇ ਪਿੰਡਾਂ ਵਿਚ ਹੋ ਕੇ ਸ਼ਹਿਰ ਤੱਕ ਪਹੁੰਚਣਾ ਪੈਂਦਾ ਸੀ ਪਰ ਸਰਕਾਰ ਵੱਲੋਂ ਬਣਾਈਆਂ ਗਈਆਂ ਸੜਕਾਂ ਦੇ ਕਾਰਨ ਉਨ੍ਹਾਂ ਨੂੰ ਹੁਣ ਸੁਖ ਸਹੂਲਤਾਂ ਹੋ ਗਈਆਂ ਹਨ।