ਪੰਜਾਬ

punjab

ETV Bharat / videos

ਮਾਨਸਾ: ਚੋਣਾਂ ਨੂੰ ਲੈ ਕੇ ਭਾਜਪਾ ਤੇ ਕਿਸਾਨਾਂ ਵਿਚਾਲੇ ਹੋਇਆ ਵਿਵਾਦ, ਕਿਸਾਨਾਂ ਨੇ ਦਿੱਤਾ ਧਰਨਾ - ਭਾਜਪਾ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ

By

Published : Feb 14, 2021, 10:32 PM IST

ਮਾਨਸਾ: ਨਗਰ ਕੌਂਸਲ ਚੋਣਾਂ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਦਾ ਅਸਰ ਵੇਖਣ ਨੂੰ ਮਿਲਿਆ। ਮਾਨਸਾ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੌਣਾਂ 'ਚ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕੀਤਾ ਗਿਆ ਹੈ। ਇਸ ਦੇ ਬਾਵਜੂਦ ਮਾਨਸਾ ਦੇ ਵਾਰਡ ਨੰ 27 'ਚ ਭਾਜਪਾ ਆਗੂਆਂ ਵੱਲੋਂ ਉਮੀਦਵਾਰਾਂ ਦੇ ਹੱਕ 'ਚ ਚੋਣ ਜ਼ਾਬਤੇ ਦੀ ਉਲੰਘਣਾ ਕਰ ਲੋਕਾਂ ਨੂੰ ਪੈਸੇ ਵੰਡੇ ਗਏ। ਇਸ ਨੂੰ ਲੈ ਕੇ ਕਿਸਾਨਾਂ ਤੇ ਭਾਜਪਾ ਵਿਚਾਲੇ ਵਿਵਾਦ ਹੋ ਗਿਆ। ਜਿਸ ਦੇ ਚਲਦੇ ਅੱਜ ਵਾਰਡ ਨੰ 27 ਦੇ ਲੋਕਾਂ ਤੇ ਕਿਸਾਨਾਂ ਨੇ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਦੱਸਿਆ ਕਿਸਾਨਾਂ ਵੱਲੋਂ ਸਮਝਾਉਣ ਦੇ ਦੌਰਾਨ ਭਾਜਪਾ ਆਗੂਆਂ ਨੇ ਸਥਾਨਕ ਲੋਕਾਂ ਨਾਲ ਗੁੰਡਾ ਗਰਦੀ ਕੀਤੀ ਤੇ ਪੁਲਿਸ ਵੱਲੋਂ ਇਸ ਝਗੜੇ ਨੂੰ ਰੋਕਿਆ ਗਿਆ। ਲੋਕਾਂ ਨੇ ਭਾਜਪਾ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ABOUT THE AUTHOR

...view details