ਜਲੰਧਰ ਦੇ ਰਾਮਬਾਗ 'ਚ ਧੂਮਧਾਮ ਨਾਲ ਮਨਾਈ ਗਈ ਮਹਾਂ ਸ਼ਿਵਰਾਤਰੀ
ਦੇਸ਼ ਭਰ ਵਿੱਚ ਸ਼ੁੱਕਰਵਾਰ ਨੂੰ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵਰਾਤਰੀ ਮੌਕੇ ਮੰਦਿਰ ਵਿੱਚ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਮਹਾਂ ਸ਼ਿਵਰਾਤਰੀ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ, ਫਾਗੁਨ ਕ੍ਰਿਸ਼ਨਚਤੁਰਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ, ਕਿ ਸ੍ਰਿਸ਼ਟੀ ਦਾ ਆਰੰਭ ਇਸੇ ਦਿਨ ਤੋਂ ਹੋਇਆ ਸੀ।