ਸਥਾਨਕ ਮਹਿਲਾ ਨੇ ਬਠਿੰਡਾ ਪੁਲਿਸ ਉੱਤੇ ਧੱਕੇਸ਼ਾਹੀ ਦੇ ਲਾਏ ਦੋਸ਼
ਬਠਿੰਡਾ: ਸੂਬੇ ਵਿੱਚ ਤੱਤਕਾਲੀ ਅਕਾਲੀ ਦਲ ਸਰਕਾਰ ਸਮੇਂ ਹੁਕਮ ਹੋਏ ਸਨ ਕਿ ਥਾਣੇ ਵਿੱਚ ਕਿਸੇ ਵੀ ਮਹਿਲਾ ਨੂੰ ਨਹੀਂ ਬੁਲਾਇਆ ਜਾਵੇਗਾ, ਪਰ ਅੱਜ ਇਸ ਦੇ ਉਲਟ ਥਾਣੇ ਵਿੱਚ ਮੀਡੀਆ ਦੇ ਸਾਹਮਣੇ ਔਰਤ ਨੂੰ ਧੱਕੇ ਮਾਰ ਕੇ ਖਿੱਚ ਕੇ ਅੰਦਰ ਲਿਜਾਇਆ ਗਿਆ। ਪੁਲਿਸ ਅਧਿਕਾਰੀ ਔਰਤ ਨੂੰ ਕਹਿ ਰਹੇ ਸਨ ਕਿ ਤੂੰ ਅੰਦਰ ਚੱਲ ਅਤੇ ਆਪਣੇ ਬਿਆਨ ਦਰਜ ਕਰਵਾ, ਪਰ ਉਹ ਔਰਤ ਡਰ ਰਹੀ ਸੀ ਕਿ ਮੇਰੇ ਉੱਤੇ ਪੁਲਿਸ ਝੂਠਾ ਮਾਮਲਾ ਦਰਜ ਕਰ ਦੇਣਗੇ ਜਾਂ ਮੇਰੀ ਕੁੱਟਮਾਰ ਕਰਨਗੇ। ਔਰਤ ਅੰਦਰ ਨਹੀਂ ਜਾ ਰਹੀ ਸੀ ਤਾਂ ਪੁਲਿਸ ਅਧਿਕਾਰੀਆਂ ਨੇ ਮੇਨ ਗੇਟ ਬੰਦ ਕਰ ਦਿੱਤਾ।