'ਦੁਕਾਨਦਾਰਾਂ ਦਾ ਪੂਰਾ ਸਾਥ ਦੇਵੇਗਾ ਕਿਸਾਨ ਸੰਯੁਕਤ ਮੋਰਚਾ' - ਸਰਕਾਰ ਖਿਲਾਫ ਪ੍ਰਦਰਸ਼ਨ
ਜਲੰਧਰ: ਕਿਸਾਨ ਸੰਯੁਕਤ ਮੋਰਚੇ ਵੱਲੋਂ ਦੁਕਾਨਦਾਰਾਂ ਦੀਆਂ ਦੁਕਾਨਾਂ ਖੁੱਲ੍ਹਵਾਉਣ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਵਿੱਚ ਕਿਸਾਨ ਸੰਯੁਕਤ ਮੋਰਚੇ ਵਿਚ ਕਿਸਾਨ ਦਸ਼ਮੇਸ਼ ਤੋਂ ਹੁੰਦੇ ਹੋਏ ਜਲੰਧਰ ਦੇ ਜੋਤੀ ਚੌਕ ਪਹੁੰਚੇ। ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਵੱਲੋਂ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਹੋਈ ਸੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾ ਂਆਮ ਲੋਕਾਂ ਨੇ ਉਨ੍ਹਾਂ ਦਾ ਸੰਘਰਸ਼ ਚ ਸਾਥ ਦਿੱਤਾ ਹੈ ਉਸੇ ਤਰ੍ਹਾਂ ਹੀ ਉਹ ਵੀ ਦੁਕਾਨਦਾਰਾਂ ਦੇ ਨਾਲ ਕੰਧੇ ਨਾਲ ਕੰਧਾਂ ਮਿਲ ਕੇ ਖੜ੍ਹੇ ਹਾਂ। ਜਿੱਥੇ ਵੀ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਕਿਸਾਨਾਂ ਦੀ ਜ਼ਰੂਰਤ ਪਵੇਗੀ ਉਹ ਉੱਥੇ ਮੌਜੂਦ ਰਹਿਣਗੇ