ਭਾਰਤ ਬੰਦ ਦੇ ਸੱਦੇ ਨੂੰ ਖੰਨਾ ਵਿੱਚ ਸਮਰਥਨ
ਦਿੱਲੀ ਦੇ ਤੁਗ਼ਲਕਾਬਾਦ 'ਚ ਰਵਿਦਾਸ ਮੰਦਿਰ ਢਾਹੁਣ ਨੂੰ ਲੈ ਕੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਾਰਨ ਖੰਨਾ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ। ਇੱਥੋਂ ਤੱਕ ਕਿ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਣ ਵਾਲਾ ਰਾਸ਼ਟਰੀ ਮਾਰਗ ਵੀ ਕੁਝ ਘੰਟਿਆਂ ਲਈ ਬੰਦ ਰਿਹਾ। ਸਮੂਹ ਜਥੇਬੰਦੀਆਂ ਨੇ ਪੂਰਨ ਸ਼ਾਂਤਮਈ ਤਰੀਕੇ ਦੇ ਨਾਲ ਰਾਸ਼ਟਰੀ ਮਾਰਗ 'ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਐੱਸਡੀਐੱਮ ਖੰਨਾ ਨੂੰ ਆਪਣਾ ਮੰਗ ਪੱਤਰ ਦੇਣ ਤੋਂ ਬਾਅਦ ਵਿੱਚ ਰਾਸ਼ਟਰੀ ਮਾਰਗ ਨੂੰ ਚਾਲੂ ਕਰ ਦਿੱਤਾ ਗਿਆ ਪਰ ਸ਼ਹਿਰ ਨੂੰ ਬੰਦ ਰੱਖਿਆ ਗਿਆ।