ਜਲੰਧਰ ਪੁਲਿਸ ਨੇ ਸੱਟੇਬਾਜ਼ੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - ਜਲੰਧਰ ਪੁਲਿਸ
ਜਲੰਧਰ : ਸ਼ਹਿਰ ਦੇ ਥਾਣਾ ਨੰਬਰ -5 ਦੀ ਪੁਲਿਸ ਨੇ ਦੇਰ ਸੱਟੇਬਾਜ਼ੀ ਕਰਨ ਦੇ ਦੋਸ਼ 'ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਦੱਸਦੇ ਹੋਏ ਏਐਸਆਈ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਹੈ। ਪੁਲਿਸ ਵੱਲੋਂ ਸੂਚਨਾ ਦੇ ਅਧਾਰ 'ਤੇ ਬਬਰੀਕ ਚੌਂਕ 'ਚ ਸਥਿਤ ਇੱਕ ਲਾਟਰੀ ਦੀ ਦੁਕਾਨ 'ਤੇ ਮੁਲਜ਼ਮਾਂ ਨੂੰ ਸੱਟੇਬਾਜ਼ੀ ਕਰਦਿਆਂ ਰੰਗੇ ਹੱਥੀ ਫੜਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਜੈ ਕੁਮਾਰ ਤੇ ਰਾਕੇਸ਼ ਕੁਮਾਰ ਵਜੋਂ ਹੋਈ ਹੈ ਤੇ ਇਨ੍ਹਾਂ ਨਾਲ ਸ਼ਾਮਲ ਤੀਜ਼ਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਮੌਕ 'ਤੇ ਇੱਕ ਲੈਪਟਾਪ ਤੇ 7 ਹਜ਼ਾਰ ਰੁਪਏ ਨਗਦੀ ਬਰਾਮਦ ਕੀਤੇ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਜਾਰੀ ਹੈ।