ਜਲੰਧਰ ਦੇ ਡੀਸੀ ਨੇ ਲੌਕਡਾਊਨ ਬਾਰੇ ਗਲਤਫ਼ਹਿਮੀ ਨੂੰ ਲੈ ਕੇ ਵੀਡੀਓ ਮੈਸਿਜ ਜਾਰੀ ਕੀਤਾ - Jalandhar DC releases video message
ਜਲੰਧਰ :ਕਰੋਨਾ ਦੇ ਚਲਦੇ ਸ਼ਨੀਵਾਰ ਤੇ ਐਤਵਾਰ ਨੂੰ ਲਗਾਏ ਗਏ ਲੌਕਡਾਊਨ ਵਿੱਚ ਬਹੁਤ ਸਾਰੀਆਂ ਗਲਤ ਫਹਿਮੀਆਂ ਨੂੰ ਦੂਰ ਕਰਦੇ ਹੋਏ ਅੱਜ ਜਲੰਧਰ ਦੇ ਡੀਸੀ ਘਣਸ਼ਾਮ ਥੋਰੀ ਨੇ ਵੀਡੀਓ ਮੈਸਿਜ ਜਾਰੀ ਕੀਤਾ । ਆਪਣੇ ਇਸ ਮੈਸਿਜ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਖ਼ਤ ਹਦਾਇਤਾਂ ਦੇ ਕੇ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਕੋਈ ਵੀ ਵਿਆਹ ਸ਼ਾਦੀ ਦਾ ਸਮਾਗਮ ਨਹੀਂ ਹੋਏਗਾ ਅਤੇ ਪੂਰਨ ਲੌਕਡਾਊਨ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਦਿਨਾਂ ਤੋਂ ਇਲਾਵਾ ਵੀ ਵਿਆਹਾਂ ਸ਼ਾਦੀਆਂ ਲਈ ਕਿਸੇ ਨੂੰ ਪਰਮਿਸ਼ਨ ਵਾਸਤੇ ਡੀਸੀ ਦਫਤਰ ਆਉਣ ਦੀ ਲੋੜ ਨਹੀਂ। ਸਬੰਧਤ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਕੋਲੋਂ ਲੋਕੀਂ ਇਸ ਗੱਲ ਦੀ ਇਜਾਜ਼ਤ ਲੈ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਸ਼ਨੀਵਾਰ ਅਤੇ ਐਤਵਾਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਸਕਾਰ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਮੀਸ਼ਨ ਲੈਣ ਦੀ ਜ਼ਰੂਰਤ ਨਹੀਂ ਪਰ ਇਸ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੀ ਗਿਣਤੀ ਸਿਰਫ਼ 20 ਹੀ ਹੋਣੀ ਚਾਹੀਦੀ ਹੈ।