ਫ਼ਤਹਿਗੜ੍ਹ ਸਾਹਿਬ ’ਚ 'ਵੂਮੈਨ ਹੈਲਪ ਡੈਸਕ' ਦਾ ਉਦਘਾਟਨ - ਵੁਮੈਨ ਹੈਲਪ ਡੈਸਕ
ਫ਼ਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਵੱਲੋਂ ਲੜਕੀਆਂ, ਔਰਤਾਂ ਤੇ ਬੱਚਿਆਂ ਨਾਲ ਸਬੰਧਤ ਸ਼ਿਕਾਇਤਾਂ ਦੇ ਛੇਤੀ ਨਿਪਟਾਰੇ ਲਈ ਸੂਬੇ ਭਰ ’ਚ ਨਵੇਂ 'ਵੂਮੈਨ ਹੈਲਪ ਡੈਸਕ' ਖੋਲ੍ਹੇ ਜਾ ਰਹੇ ਹਨ। ਇਸੇ ਯੋਜਨਾ ਤਹਿਤ ਬੀਤੇ ਦਿਨ ਸ਼ਹਿਰ ਦੇ ਸਾਂਝ ਕੇਂਦਰ ’ਚ ਇਸ ਹੈਲਪ ਡੈਸਕ ਦਾ ਰਸਮੀ ਉਦਘਾਟਨ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਐੱਸਐੱਸਪੀ ਕੌਂਡਲ ਨੇ ਕਿਹਾ ਕਿ ਇਨ੍ਹਾਂ ਡੈਸਕਾਂ ਉੱਪਰ ਲੜਕੀਆਂ, ਔਰਤਾਂ ਤੇ ਬੱਚੇ ਖ਼ੁਦ ਸਿੱਧੇ ਤੌਰ ’ਤੇ ਆ ਕੇ ਸ਼ਿਕਾਇਤ ਦਰਜ ਕਰਾ ਸਕਦੇ ਹਨ, ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਹੋਵੇਗਾ। ਵੂਮੈਨ ਹੈਲਪ ਡੈਸਕਾਂ ’ਤੇ ਹੋਣ ਵਾਲੇ ਕੰਮ ਦੀ ਨਿਗਰਾਨੀ ਏਡੀਜੀਪੀ ਪੱਧਰ ’ਤੇ ਹੋਵੇਗੀ ਅਤੇ ਸਥਾਨਕ ਪੱਧਰ ’ਤੇ ਡੀਐੱਸਪੀ ਪੱਧਰ ਦੇ ਅਫ਼ਸਰ ਦੀ ਨਿਗਰਾਨੀ ਹੇਠ ਹੋਵੇਗਾ।