ਪਟਿਆਲਾ ’ਚ ਥਾਣਾ ਸਦਰ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ - ਸਾਧੂ ਸਿੰਘ ਧਰਮਸੋਤ
ਪਟਿਆਲਾ: ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਥਾਣਾ ਸਦਰ ਪਟਿਆਲਾ ਦੀ 2 ਕਰੋੜ ਰੁਪਏ ਦੀ ਲਾਗਤ ਨਾਲ 10 ਹਜ਼ਾਰ ਵਰਗ ਫੁੱਟ 'ਚ ਬਣਾਈ ਗਈ ਨਵੀਂ ਇਮਾਰਤ ਦਾ ਲੋਕ ਅਰਪਣ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਮੁੱਚੇ ਪੰਜਾਬ 'ਚ 9 ਥਾਣਿਆਂ ਦੀਆਂ ਨਵੀਆਂ ਇਮਾਰਤਾਂ ਦਾ ਉਦਘਾਟਨ, 4 ਨਵੀਆਂ ਤਹਿਸੀਲਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਇਲਾਵਾ 151 ਤੰਦਰੁਸਤ ਸਿਹਤ ਕੇਂਦਰਾਂ ਅਤੇ ਇਤਿਹਾਸਕ ਜ਼ਿਲ੍ਹੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੇ ਨਾਲ ਉਹਨਾਂ ਨੋ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਕੋਰੋਨਾ ਤੋਂ ਬਚਨ ਲਈ ਸਾਵਧਾਨੀਆਂ ਬਹੁਤ ਜਰੂਰੀ ਹਨ।