ਕੋਟਕਪੂਰਾ ਵਿੱਚ ਇੱਕੋ ਪਰਿਵਾਰ ਦੇ 13 ਮੈਂਬਰ ਆਏ ਕੋਰੋਨਾ ਪੌਜ਼ੀਟਿਵ
ਫ਼ਰੀਦਕੋਟ: ਕੋਰੋਨਾ ਵਾਇਰਸ ਜ਼ਿਲ੍ਹੇ ਵਿੱਚ ਮੁੜ ਤੋਂ ਪੈਰ ਪਸਾਰਨ ਲੱਗਾ ਹੈ। ਮੰਗਲਵਾਰ ਰਾਤ ਇੱਕੋ ਪਰਿਵਾਰ ਦੇ 13 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੌਜ਼ੀਟਿਵ ਮਰੀਜਾਂ ਦੀ ਰਿਹਾਇਸ਼ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਲੋਕਾਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ। ਪੌਜ਼ੀਟਿਵ ਆਏ ਮਰੀਜ਼ਾਂ ਵਿੱਚ 4 ਸਾਲ ਦੇ 2 ਬੱਚੇ, 5 ਸਾਲ ਦਾ ਇੱਕ ਬੱਚਾ ਅਤੇ 7 ਸਾਲ ਦੇ ਇੱਕ ਬੱਚੇ ਸਮੇਤ ਇੱਕ 93 ਸਾਲਾ ਔਰਤ ਵੀ ਸ਼ਾਮਲ ਹੈ।