ਪੰਜਾਬ

punjab

By

Published : Apr 15, 2021, 5:02 PM IST

ETV Bharat / videos

ਫਿਰੋਜ਼ਪੁਰ ’ਚ ਨਾਰਕੋਟਿਕ ਸੈਲ ਨੇ 60,000 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਕਾਬੂ

ਫਿਰੋਜ਼ਪੁਰ: ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ ਵਿੱਢੀ ਗਈ ਵਿਸੇਸ ਮੁਹਿੰਮ ਤਹਿਤ ਨਾਰਕੋਟਿਕ ਸੈਲ ਵੱਲੋਂ ਇੱਕ ਵਿਅਕਤੀ ਨੂੰ 60,000 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਖਬਰ ਖ਼ਾਸ ਦੀ ਇਤਲਾਹ ਤੇ ਘਰਵਿੰਦਰ ਸਿੰਘ ਨੂੰ ਗਣੇਸ਼ ਕਲੋਨੀ ਤੋਂ ਕਾਬੂ ਕੀਤਾ। ਇਸ ਦੌਰਾਨ ਗੁਰੂ ਨਾਨਕ ਐਵੀਨਿਊ ਸਿਟੀ ਵਿਖੇ ਬਣੇ ਮੈਡੀਕਲ ਸਟੋਰ ਵਿੱਚੋਂ 60,000 ਨਸ਼ੀਲੀਆਂ ਗੋਲੀਆਂ (CuoVipot-100 SR) ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਆਰੋਪੀ BTM LIFE SCIENCES ਕੰਪਨੀ ’ਚ ਬਤੌਰ ਸੇਲਜ਼ਮੈਨ ਕੰਮ ਕਰਦਾ ਹੈ, ਜੋ ਜਰਨਲ ਪ੍ਰੋਡਕਟ ਮਲਟੀ ਵਿਟਾਮਿਨ ਦਵਾਈਆਂ ਬਣਾਉਂਦੀ ਹੈ। ਇਸ ਸੰਬਧੀ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ’ਚ ਪਰਚਾ ਦਰਜ ਰਜਿਸਟਰ ਕੀਤਾ ਗਿਆ।

ABOUT THE AUTHOR

...view details