ਅੰਮ੍ਰਿਤਸਰ 'ਚ ਨਬਾਲਿਗ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਆਇਆ ਸਾਹਮਣੇ - ਲਾਹੌਰੀ ਗੇਟ
ਅੰਮ੍ਰਿਤਸਰ: ਲਾਹੌਰੀ ਗੇਟ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਉਹਨਾ ਦੇ ਗੁਆਂਢੀ ਨੀਰਜ ਵੱਲੋ ਉਹਨਾ ਦੀ 15 ਸਾਲ ਦੀ ਨਾਬਾਲਿਗ ਬੇਟੀ ਨੂੰ ਘਰ ਬੁਲਾ ਕੇ ਅਸ਼ਲੀਲ ਹਰਕਤਾਂ ਕੀਤੀਆ ਗਈਆਂ ਹਨ। ਪੀੜਤ ਲੜਕੀ ਨੇ ਕਿਹਾ ਹੈ ਕਿ ਨੀਰਜ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆ ਹਨ। ਪੀੜਤ ਦੀ ਮਾਂ ਨੇ ਦੱਸਿਆ ਹੈ ਕਿ ਸਾਡੇ ਗੁਆਂਢੀ ਨੀਰਜ ਨੇ ਮੇਰੀ ਬੇਟੀ ਨੂੰ ਘਰ ਚਾਵਲ ਬਣਾਉਣ ਲਈ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆ ਹਨ। ਉਧਰ ਪੁਲਿਸ ਅਧਿਕਾਰੀ ਹਰਜੀਤ ਕੌਰ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਵਿਚ ਜੋ ਮੁਲਜ਼ਮ ਪਾਇਆ ਜਾਵੇਗਾ ਉਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।