ਈਟੀਵੀ ਦੀ ਖਬਰ ਦਾ ਅਸਰ: ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਦਿੱਤੀਆਂ ਮੈਡੀਕਲ ਕਿੱਟਾਂ
ਪਟਿਆਲਾ: ਕੁੱਝ ਦਿਨ ਪਹਿਲਾਂ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਦੇ ਰੋਸ ਪ੍ਰਦਰਸ਼ਨ ਦੀ ਖ਼ਬਰ ਈਟੀਵੀ ਭਾਰਤ ਨੇ ਨਸ਼ਰ ਕੀਤੀ ਸੀ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤਹਿਤ ਸ੍ਰੀ ਹਰਿਕ੍ਰਿਸ਼ਨ ਟਰੱਸਟ ਨੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਮੈਡੀਕਲ ਕਿੱਟਾਂ ਮੁਹੱਈਆ ਕਰਵਾਈਆ ਗਈਆਂ ਹਨ। ਹਰਿਕ੍ਰਿਸ਼ਨ ਟਰੱਸਟ ਦੇ ਮੈਂਬਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਪ੍ਰਵਾਸੀ ਪੰਜਾਬੀ ਨੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਦੀ ਖਬਰ ਦੇਖੀ ਸੀ ਜਿਸ ਤੋਂ ਬਾਅਦ ਪ੍ਰਵਾਸੀ ਪੰਜਾਬੀ ਨੇ ਰਾਜਿੰਦਰਾ ਹਸਪਤਾਲ ਨੂੰ ਮੈਡੀਕਲ ਕਿੱਟਾਂ ਦੇਣ ਲਈ ਕਿਹਾ।