ਚੰਡੀਗੜ੍ਹ ਵਿੱਚ ਪੇਂਡੂ ਭਾਰਤ ਬੰਦ ਦਾ ਅਸਰ - chandigarh latest news
ਕਿਸਾਨ ਜਥੇਬੰਦੀਆਂ ਵੱਲੋਂ ਪੇਂਡੂ ਭਾਰਤ ਬੰਦ ਦੇ ਸੱਦੇ ਦਾ ਅਸਰ ਚੰਡੀਗੜ੍ਹ ਦੇ ਆਈ.ਐੱਸ.ਬੀ.ਟੀ ਸੈਕਟਰ-43 ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਦੀ ਪਨਬੱਸ ਤੇ ਪੰਜਾਬ ਰੋਡਵੇਜ਼ ਦੇ 95 ਫ਼ੀਸਦੀ ਬੱਸ ਚਾਲਕ ਹੜਤਾਲ 'ਤੇ ਹਨ। ਪੰਜਾਬ ਰੋਡਵੇਜ਼ ਦੇ ਸੁਪਰਵਾਈਜ਼ਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਡਵੇਜ਼ ਵਿੱਚ ਕੱਚੇ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਮਿਲਦੀਆਂ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਦਿੱਲੀ ਪੰਜਾਬ ਰਾਜਸਥਾਨ ਹਿਮਾਚਲ ਜੰਮੂ ਜਾਣ ਵਾਲੀਆਂ ਤਕਰੀਬਨ 1500 ਬੱਸਾਂ ਹੜਤਾਲ 'ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਦਾ ਟ੍ਰੇਡਰ ਯੂਨੀਅਨ ਟਰਾਂਸਪੋਰਟ ਵਿਦਿਆਰਥੀ ਜਥੇਬੰਦੀਆਂ ਸਣੇ ਪੰਜਾਬ ਰੋਡਵੇਜ਼ ਤੇ ਪਨਬੱਸ ਨੇ ਵੀ ਬੰਦ ਦਾ ਸਮਰਥਨ ਕੀਤਾ।