ਭੱਠੇ ‘ਤੇ ਕੰਮ ਕਰਨ ਵਾਲੇ ਪਰਵਾਸੀ ਮਜਦੂਰ ਦੀ ਮੌਤ,ਭੱਠਾ ਮਾਲਕ ‘ਤੇ ਗੰਭੀਰ ਇਲਜ਼ਮ
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਡਾਨਸੀਵਾਲ ਵਿੱਖੇ ਭੱਠੇ ‘ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੀ ਬਿਮਾਰ ਹੋਣ ਦੇ ਕਾਰਨ ਮੌਤ ਹੋ ਗਈ ਹੈ।ਪਰਿਵਾਰਿਕ ਮੈਂਬਰਾਂ ਨੇ ਭੱਠਾ ਮਾਲਿਕ ਦੇ ਉੱਪਰ ਤਨਖਾਹ ਨਾਂ ਦੇਣ ਦਾ ਇਲਜ਼ਾਮ ਲਗਾਇਆ ਹੈ। ਮ੍ਰਿਤਕ ਦੀ ਪਹਿਚਾਣ ਪ੍ਰੇਮ ਚੰਦ ਪੁੱਤਰ ਮਹਿਕੂ ਪਿੰਡ ਮਚਕੇੜਾ ਜ਼ਿਲ੍ਹਾ ਸੰਭਲ ਉੱਤਰ ਪ੍ਰਦੇਸ਼ ਉਮਰ 48 ਸਾਲ ਵਜੋਂ ਹੋਈ ਹੈ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪ੍ਰੇਮ ਚੰਦ ਥੋੜ੍ਹਾ ਬਿਮਾਰ ਹੋਇਆ ਸੀ ਜਿਸ ਨੂੰ ਨਜਦੀਕ ਹਸਪਤਾਲ ਲਿਜਾਇਆ ਗਿਆ ਪਰ ਇਲਾਜ਼ ਦੌਰਾਨ ਹੀ ਉਸਦੀ ਮੌਤ ਹੋ ਗਈ ।ਉਨਾਂ ਦੱਸਿਆ ਤਨਖਾਹ ਸਹੀ ਸਮੇਂ ਤੇ ਨਾ ਮਿਲਣ ਕਾਰਨ ਉਸਦੀ ਮੌਤ ਹੋਈ ਹੈ।ਪੀੜਤਾਂ ਨੇ ਭੱਠਾਂ ਮਾਲਕਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਓਧਰ ਦੂਜੇ ਪਾਸੇ ਭੱਠਾ ਮਾਲਿਕ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਕ ਦਿਨ ਪਹਿਲਾਂ ਹੀ ਉਸ ਨੂੰ ਪੈਸੇ ਦਿੱਤੇ ਸਨ ਅਤੇ ਸਮੇਂ ਸਿਰ ਪੈਸੇ ਦੇਣ ਦੀ ਗੱਲ ਕਹੀ ।