ਹੋਟਲ ਮਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਪਠਾਨਕੋਟ: ਕਰੋਨਾ ਮਹਾਂਮਾਰੀ ਦੇ ਚੱਲਦੇ ਪਿਛਲੇ ਕੁਝ ਸਮੇਂ ਪੂਰਨ ਤੌਰ 'ਤੇ ਲੌਕਡਾਊਨ ਕਾਰਨ ਹੋਟਲ ਅਤੇ ਰੈਸਟੋਰੈਂਟਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਭਾਰੀ ਭਰਕਮ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ ਅਤੇ ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਵੀ ਹੋਟਲ ਅਤੇ ਰੈਸਟੋਰੈਂਟ ਵਪਾਰੀਆਂ 'ਤੇ ਬੋਝ ਬਣ ਰਹੀ ਹੈ। ਜਿਸ ਦੇ ਚੱਲਦੇ ਮੰਗਲਵਾਰ ਨੂੰ ਪਠਾਨਕੋਟ ਦੇ ਵਿੱਚ ਸਮੂਹ ਹੋਟਲ ਅਤੇ ਰੈਸਟੋਰੈਂਟ ਵਪਾਰੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ।