ਦਿਨ ਦਿਹਾੜੇ ਘਰ 'ਚ ਚੋਰਾਂ ਨੇ ਨਕਦੀ ਅਤੇ ਲੱਖਾਂ ਦੇ ਗਹਿਣੇ 'ਤੇ ਕੀਤਾ ਹੱਥ ਸਾਫ਼
ਜਲੰਧਰ: ਸ਼ਹਿਰ ਦੇ ਦਸਮੇਸ਼ ਨਗਰ ਵਿਖੇ ਰਹਿਣ ਵਾਲੀ ਆਂਗਨਵਾੜੀ ਟੀਚਰ ਕੁਸੁਮ ਬਾਲਾ ਦੇ ਘਰ ਵਿੱਚ ਦਿਨ ਦਿਹਾੜੇ ਚੋਰਾਂ ਨੇ ਕੀਮਤੀ ਸਾਮਾਨ ਤੇ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਕੁਸੁਮ ਨੇ ਦੱਸਿਆ ਕਿ ਉਹ ਸਵੇਰੇ ਸਕੂਲ ਚਲੀ ਗਈ ਸੀ ਅਤੇ ਉਸ ਦੇ ਪਤੀ ਆਪਣੇ ਕੰਮ ਚਲੇ ਗਏ ਸੀ। ਜਦੋਂ ਦੁਪਹਿਰੇ ਉਹ ਆਪਣੇ ਘਰ ਆਈ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸੀ। ਕੁਸੁਮ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਕਰੀਬ 90 ਹਜ਼ਾਰ ਦੀ ਨਕਦੀ ਅਤੇ ਪੰਜ ਤੋਲੇ ਦੇ ਗਹਿਣੇ ਚੋਰੀ ਹੋਏ ਹਨ। ਉਨ੍ਹਾਂ ਕਿਸੇ ਭੇਤੀ 'ਤੇ ਇਸ ਚੋਰੀ ਨੂੰ ਅੰਜਾਮ ਦੇਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।