ਹਰਜੀਤ ਗਰੇਵਾਲ ਦਾ ਸਮਾਜਿਕ ਬਾਇਕਾਟ ਕਰਨ ਵਾਲਿਆਂ ਵਿਰੁੱਧ ਸੰਗੀਨ ਧਾਰਾਵਾਂ ਦੇ ਤਹਿਤ ਕੇਸ ਦਰਜ - ਪੁਲਿਸ ਨੇ ਸੰਘੀਣ ਧਾਰਾਵਾਂ ਦੇ ਤਹਿਤ ਮੁੱਕਦਮਾ
ਬਰਨਾਲਾ: ਸਥਾਨਕ ਪਿੰਡ ਧਨੌਲਾ ਦੇ ਵਾਸੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਆਗੂਆਂ ਦਾ ਵਿਰੋਧ ਕਰਨ ਵਾਲਿਆਂ ਦੇ ਵਿਰੁੱਧ ਪੁਲਿਸ ਨੇ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਧਾਰਾ 153 ਏ, 153, 149 ਆਈਪੀਸੀ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਇਸ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਭਾਜਪਾ ਤੇ ਹੁਣ ਸੂਬਾ ਸਰਕਾਰ ਵੀ ਸਾਡੇ ਖਿਲਾਫ ਪਰਚਾ ਦਰਜ ਕਰ ਰਹੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਪਰਚੇ ਵਾਪਿਸ ਲੈਣ ਦੀ ਅਪੀਲ ਕਰਦੇ ਹਾਂ।