ਪੰਜਾਬ

punjab

By

Published : Jan 14, 2021, 10:16 PM IST

ETV Bharat / videos

ਖ਼ਾਲਸਾ ਏਡ ਸੰਸਥਾ ਦੀ ਜਾਗਰੂਕਤਾ ਰੈਲੀ ’ਚ ਭਾਗ ਲੈ ਪਰਤਿਆ ਪਿੰਡ ਮਹਿੰਦੀਪੁਰ ਦਾ ਹਰਦੀਪ

ਤਰਨਤਾਰਨ: ਬਾਰਡਰ ਏਰੀਏ ਨਾਲ ਪੈਂਦੇ ਜ਼ੀਰੋ ਲਾਈਨ ’ਤੇ ਸਥਿਤ ਪਿੰਡ ਮਹਿੰਦੀਪੁਰ ਦਾ ਨੌਜਵਾਨ ਦਿੱਲੀ ਦੇ ਸੰਘਰਸ਼ ’ਚ ਕਿਸਾਨ ਭਰਾਵਾਂ ਨੂੰ ਮਿਲ ਕੇ ਵਾਪਸ ਪਰਤਿਆ। ਮੀਡੀਆ ਨਾਲ ਗੱਲਬਾਤ ਕਰਦੇ ਹਰਦੀਪ ਸਿੰਘ ਨੇ ਦੱਸਿਆ ਕਿ ਖ਼ਾਲਸਾ ਏਡ ਦੀ ਰੈਲੀ ’ਚ ਤਕਰੀਬਨ 250 ਬਾਈਕ, 500 ਕਾਰਾਂ ਸਮੇਤ ਔਰਤਾਂ ਤੇ ਨੌਜਵਾਨ ਵੀ ਸ਼ਾਮਲ ਹੋਏ। ਉਨ੍ਹਾਂ ਖ਼ਾਲਸਾ ਏਡ ਸੰਸਥਾ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸਮਾਜ ਦੇ ਲੋਕਾਂ ਦੀ ਸੇਵਾ ਕਰਨ ਵਾਲੀ ਸੰਸਥਾ ਹੈ। ਦੁਨੀਆਂ ’ਚ ਜਿੱਥੇ ਵੀ ਕਿਤੇ ਮਨੁੱਖਤਾ ’ਤੇ ਭੀੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖ਼ਾਲਸਾ ਏਡ ਮਦਦ ਲਈ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ’ਚ ਵੀ ਖ਼ਾਲਸਾ ਏਡ ਸੰਸਥਾ ਕਿਸਾਨਾਂ ਦੀ ਹਰ ਤਰ੍ਹਾਂ ਮਦਦ ਕਰੇਗੀ।

ABOUT THE AUTHOR

...view details