ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਅਧਿਕਾਰੀਆਂ ਨੇ ਲਿਆ ਗੋਦ - ਸਰਕਾਰੀ ਸਕੂਲ
ਬਰਨਾਲਾ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ ਦਾ ਪੱਧਰ ਉੱਚਾ ਚੁੱਕਣ ਲਈ ਜ਼ਿਲ੍ਹਾ ਬਰਨਾਲਾ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲ ਸੇਖਾ 'ਚ ਪੜ੍ਹ ਰਹੇ 2 ਵਿਦਿਆਰਥੀਆਂ ਨੂੰ ਗੋਦ ਲਿਆ। ਇਨ੍ਹਾਂ ਗੋਦ ਲਏ ਬੱਚਿਆਂ ਦੀ ਪੜ੍ਹਾਈ ਲਿਖਾਈ, ਟਿਊਸ਼ਨ ਸਮੇਤ ਹਰ ਤਰ੍ਹਾਂ ਦੇ ਖ਼ਰਚੇ ਨੂੰ ਡੀਸੀ ਚੁੱਕਣਗੇ। ਇਸ ਉਪਰਾਲੇ ਦੌਰਾਨ ਬਰਨਾਲਾ ਦੇ ਏਡੀਸੀ, ਡੀਈਓ ਸਮੇਤ ਹੋਰ ਸਰਕਾਰੀ ਅਧਿਕਾਰੀਆਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀ ਸਰਕਾਰੀ ਸਕੂਲਾਂ ਦੇ ਦੋ-ਦੋ ਬੱਚਿਆਂ ਨੂੰ ਗੋਦ ਲਿਆ ਹੈ। ਇਹ ਗੋਦ ਲਏ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਪੂਰਾ ਜ਼ਿੰਮਾ ਚੁੱਕਣਗੇ।
Last Updated : Nov 21, 2019, 11:17 AM IST