ਮੁਰਗੇ ਨੂੰ ਪਵਾਈ ਸੋਨੇ ਦੀ ਬਾਲੀ - ਮੁਰਗੇ
ਲੁਧਿਆਣਾ: ਸ਼ੌਂਕ ਪੂਰਾ ਕਰਨ ਲਈ ਇਨਸਾਨ ਕੁੱਝ ਵੀ ਕਰ ਸਕਦਾ ਹੈ। ਮਹਿੰਗਾਈ ਦੇ ਇਸ ਦੌਰ 'ਚ ਸੋਨਾ ਆਸਮਾਨ ਨੂੰ ਛੂ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਇਹ ਆਪਣੇ ਖੁਦ ਦੇ ਪਾਉਣਾ ਵੀ ਮੁਸ਼ਕਲ ਹੋ ਗਿਆ ਹੈ। ਉੱਥੇ ਹੀ ਕੁਝ ਲੋਕ ਆਪਣੇ ਪਾਲਤੂ ਜਾਨਵਰਾਂ ਦੇ ਵੀ ਸੋਨਾ ਪਾਉਣ ਲੱਗੇ ਹਨ। ਇਸੇ ਤਰ੍ਹਾਂ ਹੀ ਸਮਰਾਲਾ ਵਿੱਚ ਪਿੰਡ ਚਹਿਲਾਂ ਵਿਖੇ ਇੱਕ ਸ਼ੌਕੀਨ ਨੇ ਆਪਣੇ ਮੁਰਗੇ ਨੂੰ ਸੋਨੇ ਦੀ ਬਾਲੀ ਪਵਾਈ ਹੋਈ ਹੈ। ਜੋਗਾ ਸਿੰਘ ਨੇ ਦੱਸਿਆ ਕਿ ਇਹ ਮੁਰਗੇ ਨੂੰ ਸੋਨੇ ਦੀ ਬਾਲੀ ਉਸਦੇ ਪੁੱਤਰ ਨੇ ਮਿਹਨਤ ਮਜ਼ਦੂਰੀ ਕਰਕੇ ਪਵਾਈ ਹੈ। ਮੁਰਗੇ ਦਾ ਨਾਮ ਸ਼ੇਰੂ ਰੱਖਿਆ ਹੋਇਆ ਜੋ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਸੋਨੇ ਦਾ ਗਹਿਣਾ ਨਹੀਂ ਪਾਇਆ ਕਿਉਂਕਿ ਉਹ ਮਿਹਨਤ ਮਜਦੂਰੀ ਕਰਦੇ ਹਨ ਅਤੇ ਇੰਨੇ ਪੈਸੇ ਜਮ੍ਹਾਂ ਨਹੀਂ ਹੁੰਦੇ ਪਰ ਸ਼ੌਕ ਨਾਲ ਰੱਖੇ ਮੁਰਗੇ ਨੂੰ ਬਾਲੀ ਪਵਾਉਣ ਲਈ ਉਸਦੇ ਪੁੱਤਰ ਨੇ 10 ਹਜ਼ਾਰ ਰੁਪਏ ਇਕੱਠੇ ਕੀਤੇ ਅਤੇ ਫਿਰ ਮੁਰਗੇ ਲਈ ਬਾਲੀ ਬਣਾਈ।