ਪੰਜਾਬ

punjab

ETV Bharat / videos

ਸਹੁਰਾ ਘਰ ਬਾਹਰ ਕੁੜੀ ਨੇ ਦਿੱਤਾ ਧਰਨਾ, ਕੁੱਟਮਾਰ ਕਰਕੇ ਬਾਹਰ ਕੱਢਣ ਦੇ ਲਾਏ ਦੋਸ਼

By

Published : Jan 9, 2021, 1:01 PM IST

ਲੁਧਿਆਣਾ: ਖੰਨਾ 'ਚ ਇੱਕ ਲੜਕੀ ਨੇ ਆਪਣਾ ਹੱਕ ਲੈਣ ਲਈ ਸਹੁਰੇ ਘਰ ਬਾਹਰ ਆਪਣੀ ਮਾਂ ਸਮੇਤ ਧਰਨਾ ਲਾਇਆ ਹੋਇਆ ਹੈ। ਹਾਲਾਂਕਿ, ਇਸ ਲੜਕੀ ਦੇ ਕੋਲ ਅਦਾਲਤ ਦੇ ਸਟੇ ਆਰਡਰ ਵੀ ਸਨ, ਪਰ ਫਿਰ ਵੀ ਪੁਲਿਸ ਇਸ ਲੜਕੀ ਨੂੰ ਸਹੁਰੇ ਘਰ ਅੰਦਰ ਦਾਖਲ ਨਹੀਂ ਕਰ ਸਕੀ। ਇਸ ਨੂੰ ਲੈ ਕੇ ਲੜਕੀ ਪਰਿਵਾਰ ਨੇ ਪੁਲਿਸ ਦੀ ਕਾਰਜਸ਼ੈਲੀ ਉੱਪਰ ਵੀ ਸਵਾਲ ਖੜ੍ਹੇ ਕੀਤੇ। ਲੜਕੀ ਦੇ ਅਨੁਸਾਰ ਖੰਨਾ ਦੀ ਇੱਕ ਚਰਚ ਦੇ ਪਾਦਰੀ ਦੇ ਲੜਕੇ ਨੇ ਕੁੱਝ ਸਮਾਂ ਪਹਿਲਾਂ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਕ ਸਬੰਧ ਬਣਾਏ ਸੀ। ਪਰ ਜਦੋਂ ਲੜਕਾ ਵਿਆਹ ਕਰਾਉਣ ਤੋਂ ਮੁਕਰ ਗਿਆ ਤਾਂ ਲੜਕੀ ਨੇ ਜਬਰ ਜਨਾਹ ਦਾ ਮੁਕੱਦਮਾ ਦਰਜ ਕਰਾ ਦਿੱਤਾ। ਮੁਕੱਦਮਾ ਦਰਜ ਕਰਾਉਣ ਮਗਰੋਂ ਲੜਕਾ ਪੀੜਤਾ ਨਾਲ ਵਿਆਹ ਕਰਾਉਣ ਲਈ ਰਾਜੀ ਹੋ ਗਿਆ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਤੇ ਘਰੋਂ ਕੱਢ ਦਿੱਤਾ ਗਿਆ।

ABOUT THE AUTHOR

...view details