ਪੰਜਾਬ

punjab

ETV Bharat / videos

ਫਗਵਾੜਾ ਵਿਖੇ ਜਨਰਲ ਸਮਾਜ ਦੀ ਹੋਈ ਮੀਟਿੰਗ

By

Published : Feb 25, 2020, 9:12 PM IST

ਫਗਵਾੜਾ ਵਿਖੇ ਇੱਕ ਨਿੱਜੀ ਪੈਲਸ 'ਚ ਜਨਰਲ ਸਮਾਜ ਦੀ ਮੀਟਿੰਗ ਹੋਈ। ਇਸ ਮੌਕੇ ਜਨਰਲ ਸਮਾਜ ਦੇ ਕਈ ਆਗੂ ਮੌਜੂਦ ਰਹੇ। ਇਸ ਬਾਰੇ ਦੱਸਦੇ ਹੋਏ ਜਨਰਲ ਸਮਾਜ ਦੇ ਪੰਜਾਬ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਨਰਲ ਕੈਟਾਗਿਰੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇ ਰਾਖਵੇਂਕਰਨ ਲਈ ਸਰਕਾਰ ਨੂੰ ਸਹੀ ਨਿਯਮ ਤਿਆਰ ਕਰਨੇ ਚਾਹੀਦੇ ਹਨ। ਇਸ ਨਾਲ ਹਰ ਵਰਗ ਦੇ ਲੋਕਾਂ ਨੂੰ ਫ਼ਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਜਾਤ-ਪਾਤ ਦੇ ਨਾਂਅ ਉੱਤੇ ਲੋਕਾਂ ਵਿੱਚ ਆਪਸੀ ਮਤਭੇਦ ਪੈਦਾ ਕੀਤੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਜਨਰਲ ਕੈਟਾਗਿਰੀ ਦੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਦਾ ਵਿਰੋਧ ਕੀਤਾ ਜਾਵੇਗਾ।

ABOUT THE AUTHOR

...view details