ਗੜਸ਼ੰਕਰ : ਸਕਾਰਪੀਓ ਤੇ ਛੋਟੇ ਹਾਥੀ 'ਚ ਹੋਈ ਭਿਆਨਕ ਟੱਕਰ, ਇੱਕ ਦੀ ਮੌਤ - punjab police
ਗੜ੍ਹਸ਼ੰਕਰ ਸ਼ਹਿਰ ਦੇ ਬੱਸ ਅੱਡਾ ਸਤਨੌਰ ਵਿਖੇ ਛੋਟੇ ਹਾਥੀ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਹੋ ਗਈ । ਦਰਅਸਲ ਸੈਲਾ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਛੋਟੇ ਹਾਥੀ ਉਹ ਜਿਵੇਂ ਹੀ ਅੱਡਾ ਸਤਨੌਰ ਵਿਖੇ ਮੋੜ ਮੋੜਨ ਲੱਗਾ ਤਾਂ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵਾਲੀ ਪਾਸੇ ਤੋਂ ਜਾ ਰਹੀ ਸਕਾਰਪਿਓ ਗੱਡੀ ਵਿਚਕਾਰ ਨਾਲ ਜ਼ੋਰਦਾਰ ਟੱਕਰ ਹੋਈ। ਇਸ ਕਾਰਨ ਪ੍ਰਗਟ ਸਿੰਘ ਪੁੱਤਰ ਬੁੱਕਣ ਸਿੰਘ ਪਿੰਡ ਸਲੇਮਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪ੍ਰਗਟ ਸਿੰਘ ਦੇ ਪੁੱਤਰ ਹਰਜੀਤ ਅਤੇ ਸਰਬਜੀਤ ਨੂੰ ਮਾਮੂਲੀ ਸੱਟਾਂ ਲੱਗੀਆਂ। ਇਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੱਡਾ ਸਤਨੌਰ ਵਿਖੇ ਜਿੱਥੇ ਐਕਸੀਡੈਂਟ ਦੁਰਾਨ ਸਕਾਰਪੀਓ ਗੱਡੀ ਬਿੱਜਲੀ ਦੇ ਟਰਾਂਸਫਾਰਮਰ ਨਾਲ ਟੱਕਰਾ ਗਈ ਪਰ ਬਿੱਜਲੀ ਨਾ ਹੋਣ ਕਾਰਨ ਵੱਡੇ ਹਾਦਸੇ ਤੋਂ ਬਚਾ ਰਿਹਾ।