ਖਡੂਰ ਸਾਹਿਬ ਦੇ ਪਿੰਡ ਪਿੱਦੀ ਕਲੋਨੀਆ 'ਚ ਹੋਈ ਗੈਂਗਵਾਰ,1 ਦੀ ਮੌਤ ਤੇ 1ਜ਼ਖਮੀ
ਤਰਨ ਤਾਰਨ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਪਿੰਡ ਪਿੱਦੀ ਕਲੋਨੀਆਂ 'ਚ ਦੇਰ ਰਾਤ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 1 ਦੀ ਮੌਤ ਤੇ 1 ਗੰਭੀਰ ਜ਼ਖਮੀ ਹੋ ਗਿਆ ਹੈ। ਇਥੇ ਦੋ ਧਿਰਾਂ ਵਿਚਾਲੇ ਆਪਸੀ ਲੜਾਈ ਦੌਰਾਨ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤ। ਇਸ ਦੌਰਾਨ ਪਿੰਡ ਦੀ ਹੀ ਇੱਕ ਬਜ਼ੁਰਗ ਮਹਿਲਾ ਨੇ ਉਨ੍ਹਾਂ ਨੂੰ ਵੇਖ ਲਿਆ ਜਿਸ ਦੇ ਚਲਦੇ ਮੁਲਜ਼ਮਾਂ ਨੇ ਬੇਕਸੂਰ ਬਜ਼ੁਰਗ ਮਹਿਲਾ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀ ਲੱਗਣ ਬਜ਼ੁਰਗ ਮਹਿਲਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਮੁਲਜ਼ਮ ਫਰਾਰ ਹੋ ਗਏ। ਪਿੰਡ ਵਾਸੀਆਂ ਜ਼ਖਮੀ ਨੌਜਵਾਨ ਨੂੰ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਲਈ ਨਸ਼ੇ ਨੂੰ ਮੁੱਖ ਕਾਰਨ ਦੱਸਿਆ। ਉਨ੍ਹਾਂ ਪੁਲਿਸ ਕੋਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।