ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ 'ਤੇ ਇੱਕ ਦਿਨ ਵਿੱਚ ਦਰਜ ਹੋਏ ਚਾਰ ਮਾਮਲੇ
ਬਠਿੰਡਾ: 26 ਜਨਵਰੀ ਦੀ ਕਿਸਾਨਾਂ ਦੀ ਪਰੇਡ 'ਚ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਦਾ ਨਾਂਅ ਸਾਹਮਣੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸਿਧਾਣਾ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਇਸ ਬਾਬਤ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਬੀਤੇ ਰਿਕਾਰਡ ਦੀ ਗੱਲ ਕਰੀਏ ਤਾਂ ਸਿਧਾਣਾ 'ਤੇ 23 ਮਾਮਲੇ ਦਰਜ ਹਨ। ਜ਼ਿਨ੍ਹਾਂ 'ਚੋਂ ਉਹ ਕਈ ਕੇਸਾਂ 'ਚ ਬਰੀ ਹੋ ਗਏ ਤੇ 3 ਕੇਸਾਂ 'ਚੋਂ ਉਨ੍ਹਾਂ ਨੂੰ ਅਦਾਲਤ ਸਜ਼ਾ ਦੇ ਚੁੱਕੀ ਹੈ। ਬਠਿੰਡਾ ਦੀ ਅਦਾਲਤ ਵਿੱਚ 23 ਸਤੰਬਰ 2020 ਨੂੰ ਆਰੋਪੀਆਂ ਦਾ ਚਲਾਨ ਪੇਸ਼ ਕੀਤਾ ਗਿਆ। ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਉੱਪਰ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਦਾ ਆਰੋਪ ਲੱਗਿਆ ਸੀ। ਇਹ ਕੇਸ ਸਥਾਨਕ ਅਦਾਲਤ ਵਿਖੇ ਚੱਲ ਰਿਹਾ ਹੈ। ਲੱਖਾ ਸਿਧਾਣਾ ਦੇ ਰਾਜਨੀਤਿਕ ਪਾਰਟੀਆਂ ਨਾਲ ਗੂੜ੍ਹੇ ਸਬੰਧ ਵੀ ਹਨ।