ਜੰਗਲਾਤ ਵਿਭਾਗ ਨੇ ਘਰਾਂ 'ਚੋਂ ਪਾਲਤੂ ਬੰਦਰਾਂ ਨੂੰ ਕੀਤਾ ਕਾਬੂ
ਜਲੰਧਰ: ਸੰਤ ਨਗਰ ਤੇ ਦਾਦਾ ਕਾਲੋਨੀ ਵਿੱਚ ਬੰਦਰਾਂ ਦੇ ਘੁੰਮਣ ਦੀ ਸੂਚਨਾ ਮਿਲਦਿਆਂ ਹੀ ਜੰਗਲਾਤ ਵਿਭਾਗ ਦਾ ਅਧਿਕਾਰੀ ਉੱਥੇ ਪੁੱਜਿਆ। ਉੱਥੇ ਪੁੱਜਣ 'ਤੇ ਪਤਾ ਲੱਗਿਆ ਕਿ ਜਿਹੜਾ ਭੁਪਿੰਦਰ ਸਿੰਘ ਹੈ, ਜੋ ਕਿ ਕਾਰਪੋਰੇਸ਼ਨ ਵਿੱਚ ਸੇਵਾ ਕਰ ਰਹੇ ਹਨ, ਉਨ੍ਹਾਂ ਨੇ ਇਕ ਬੰਦਰ ਨੂੰ ਪਾਲਤੂ ਬਣਾ ਕੇ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਆਪਣੇ ਬੁਲਟ ਮੋਟਰਸਾਈਕਲ 'ਤੇ ਬਿਠਾ ਕੇ ਬੰਦਰ ਨੂੰ ਘੁੰਮਾਉਣ ਲਈ ਲਿਜਾ ਰਹੇ ਸਨ ਤਾਂ ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਦੀਪ ਨੇ ਭੁਪਿੰਦਰ ਨੂੰ ਰਸਤੇ ਵਿੱਚ ਹੀ ਰੋਕ ਕੇ ਬੰਦਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਇਲਾਵਾ ਦਾਦਾ ਕਾਲੋਨੀ ਵਿੱਚ ਜਸਵੀਰ ਕੁਮਾਰ, ਲੇਬਰ ਕਲਾਸ ਵਿਅਕਤੀ ਨੇ ਵੀ ਇੱਕ ਬੰਦਰ ਨੂੰ ਪਾਲਤੂ ਬਣਾ ਕੇ ਰੱਖਿਆ ਹੋਇਆ ਸੀ। ਪ੍ਰਦੀਪ ਨੇ ਦਾਦਾ ਕਲੋਨੀ ਵਿੱਚ ਪਹੁੰਚ ਕੇ ਦੂਜੇ ਬਾਂਦਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪਿੰਜਰੇ ਵਿੱਚ ਪਾ ਕੇ ਉਨ੍ਹਾਂ ਨੂੰ ਹੁਸ਼ਿਆਰਪੁਰ ਵੱਲ ਪੈਂਦੇ ਜੰਗਲਾਂ ਵਿੱਚ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਮਿਲਿਆ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।