ਪਹਿਲੇ ਦਿਨ ਮਾਲ ਖੁੱਲ੍ਹਣ 'ਤੇ ਗ੍ਰਾਹਕਾਂ ਦੀ ਆਮਦ ਵਧੀ - ਸ਼ਾਪਿੰਗ ਮਾਲ
ਜਲੰਧਰ: 2 ਮਹੀਨੇ ਬਾਅਦ ਜਿੱਥੇ ਸਰਕਾਰ ਨੇ ਧਾਰਮਿਕ ਸਥਾਨਾਂ ਨੂੰ ਖੋਲਿਆ ਹੈ ਉਥੇ ਹੀ ਸ਼ਾਪਿੰਗ ਮਾਲ ਵੀ ਖੋਲ੍ਹੇ ਹਨ। ਅੱਜ ਸ਼ਾਪਿੰਗ ਮਾਲ ਦੇ ਖੁੱਲ੍ਹਣ ਦਾ ਪਹਿਲਾ ਦਿਨ ਹੈ ਤੇ ਜਲੰਧਰ ਦੇ ਐਮਬੀਡੀ ਮਾਲ 'ਚ ਗ੍ਰਾਹਕਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਸ਼ਾਪਿੰਗ ਮਾਲ ਖੋਲ੍ਹਦੇ ਹੋਏ ਇਸ ਸਬੰਧੀ ਕੁੱਝ ਹਿਦਾਇਤਾਂ ਵੀ ਜਾਰੀ ਕੀਤੀਆ ਹਨ ਉਨ੍ਹਾਂ ਦੀ ਲੋਕਾਂ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ।