ਜ਼ਮੀਨੀ ਵਿਵਾਦ ਕਾਰਨ ਤਰਨ ਤਾਰਨ 'ਚ ਚੱਲੀਆਂ ਗੋਲੀਆਂ, 1 ਜ਼ਖਮੀ - land dispute
ਤਰਨ ਤਾਰਨ ਦੇ ਹਲਕਾ ਪੱਟੀ ਵਿੱਚ ਪਿੰਡ ਸੈਦੋਂ ਵਿਖੇ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀਬਾਰੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਕਾਰਨ ਕੀਤੀ ਗਈ ਹੈ। ਇਸ ਹਾਦਸੇ ਵਿੱਚ ਸਰੂਪ ਸਿੰਘ ਨਾਂਅ ਦਾ 50 ਸਾਲਾ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਪੀੜਤ ਸਰੂਪ ਸਿੰਘ ਨੇ ਦੱਸਿਆ ਦੇਰ ਰਾਤ ਉਹ ਘਰ ਵਾਪਸ ਆਇਆ ਤਾਂ ਪਿੰਡ ਦੇ ਕੁੱਝ ਲੋਕ ਅਣਪਛਾਤੇ ਲੋਕਾਂ ਨੂੰ ਲੈ ਕੇ ਆਏ ਤੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਵਿਰੋਧੀ ਧਿਰ ਨਾਲ ਉਸ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਰੰਜਿਸ਼ਨ ਉਨ੍ਹਾਂ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।