ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡਿਅਮ 'ਚ ਲੱਗੀ ਅੱਗ - fire broke in guru nanak stadium
ਅੰਮ੍ਰਿਤਸਰ 'ਚ ਗੁਰੂ ਨਾਨਕ ਸਟੇਡਿਅਮ ਦੀ ਇੱਕ ਬਿਲਡਿੰਗ ਵਿੱਚ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮੱਚ ਗਈ। ਜਾਣਕਾਰੀ ਮੁਤਾਬਕ ਇਹ ਅੱਗ ਅੱਜ ਸ਼ਾਮ 5:30 ਵਜੇ ਦੇ ਕਰੀਬ ਲੱਗੀ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬਿਗ੍ਰੇਡ ਮੌਕੇ 'ਤੇ ਪੁੱਜੀ ਅਤੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅਧੀਕਾਰੀ ਮੁਤਾਬਕ ਹਰ 15 ਅਗਸਤ 'ਤੇ ਸਕਿਉਰਿਟੀ ਇੱਥੇ ਠਹਿਰਦੀ ਹੈ ਅਤੇ ਜਦ ਉਨ੍ਹਾਂ ਕਮਰੇ ਦੀ ਬੱਤੀ ਜਗਾਈ ਤਾਂ ਸਪਾਰਕ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਮਰੇ 'ਚ ਕੋਚਾਂ ਵੱਲੋਂ ਵਰਤਿਆ ਹੋਇਆ ਸਮਾਨ ਹੀ ਰੱਖਿਆ ਜਾਂਦਾ ਹੈ। ਅੱਗ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਦੱਸ ਦਈਏ ਕਿ ਅੱਗ ਲੱਗਣ ਵੇਲੇ ਕੋਈ ਵੀ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸੀ।