ਪੁਲਿਸ ਨੇ ਚੋਰੀ ਹੋਏ ਮੋਬਾਇਲ ਬਰਾਮਦ ਕਰਕੇ ਮਾਲਕਾਂ ਨੂੰ ਸੌਂਪੇ - ਫਿਰੋਜ਼ਪੁਰ
ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਨੇ ਅਜਿਹਾ ਕਰ ਦਿਖਾਇਆ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਪੁਲਿਸ ਨੇ ਚੋਰੀ ਹੋਏ ਮੋਬਾਇਲ ਬਰਾਮਦ ਕਰਕੇ ਉਹਨਾਂ ਨੇ ਮਾਲਕਾਂ ਨੂੰ ਸਪੁਰਦ ਕੀਤੇ ਹਨ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆਂ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਹੋਈਆਂ ਸਨ ਕਿ ਉਹਨਾਂ ਦੇ ਫੋਨ ਚੋਰੀ ਹੋ ਗਏ ਹਨ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 142 ਸ਼ਿਕਾਇਤਾਂ ਵਿੱਚੋਂ 103 ਸ਼ਿਕਾਇਤਾਂ ਦੇ ਗੁੰਮ ਹੋਏ ਫੋਨ ਬਰਾਮਦ ਕਰਦੇ ਉਨ੍ਹਾਂ ਨੇ ਮਾਲਕਾਂ ਨੂੰ ਸੌਂਪ ਦਿੱਤੇ ਗਏ ਹਨ।